Sunday, August 8, 2010

ਜੇ ਪਲਟ ਕੇ ਪਿੱਛੇ ਦੇਖ ਲੈਂਦੀ.....

ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ,
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ ॥
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ,
ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ ॥
ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ,
...ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ,
ਬਾਕੀ ਜਿੰਦਗੀ "ਪਾਲੀ" ਦੀ ਸੌਖੀ ਲੰਗ ਜਾਂਦੀ ॥

No comments:

Post a Comment